ਪੱਪੂ ਜੰਗਲ ਵਿੱਚ ਆਪਣੇ ਪਰਵਾਰ ਨਾਲ ਰਹਿੰਦਾ ਸੀ " ਬਾਹਰ ਦੀ ਦੁਨਿਆ ਉਹਨਾ ਦੇ ਪਰਵਾਰ ਵਿਚੋ ਕਿਸੇ ਨੇ ਵੀ ਨਹੀ ਵੇਖੀ ਸੀ "
" ਇੱਕ ਦਿਨ ਉਹਨੂੰ ਜੰਗਲ ਵਿਚੋ ਸ਼ੀਸ਼ਾ ਲੱਭਿਆ " ਤੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖਿਆ ਤੇ ਉਹਨੂੰ ਲੱਗਾ ਕੀ ਏ ਮੇਰੇ ਪਿਓ ਦੀ ਫੋਟੋ ਵਾ "
" ਓ ਸ਼ੀਸ਼ਾ ਚਕ ਕੇ ਘਰ ਲੈ ਗਿਆ "
" ਤੇ ਸ਼ੀਸ਼ੇ ਨਾਲ ਰੋਜ ਗੱਲਾਂ ਕਰਨ ਲੱਗ ਪਿਆ " ਇੱਕ ਦਿਨ ਉਹਦੀ ਘਰਵਾਲੀ ਨੂੰ ਸ਼ਕ ਜਿਹਾ ਹੋਇਆ " ਉਹਨੇ ਚੋਰੀ ਚੋਰੀ ਪੱਪੂ ਦੇ ਸਿਰਹਾਣੇ ਥਲਿਓੁ ਸ਼ੀਸ਼ਾ ਕੱਢਿਆ ਤੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖ ਕੇ ਕਹਿੰਦੀ "
" ਅੱਛਾ ਤੇ ਆ ਚੁੜੈਲ ਆ ਜਿਦੇ ਨਾਲ ਰੋਜ ਰੋਜ ਗੱਲਾ ਕਰਦੇ ਨੇ "
" ਪੱਪੂ ਦੀ ਘਰਵਾਲੀ ਨੇ ਸ਼ੀਸ਼ਾ ਚਕ ਕੇ ਸੱਸ ਨੂੰ ਦਿੱਤਾ " ਤੇ ਕਹਿੰਦੀ ਵੇਖ ਲੋ ਤੁਹਾਡਾ ਪੁੱਤਰ ਰੋਜ ਇਸ ਚੁੜੈਲ ਨਾਲ ਗੱਲਾ ਕਰਦਾ ਜੇ " ਤੇ ਸੱਸ ਸ਼ੀਸ਼ਾ ਵੇਖ ਕੇ ਕਹਿੰਦੀ ਚਲ ਕੋਈ ਨਾ ਬੁੱਡੀ ਆ ਜਲਦੀ ਹੀ ਮਰ ਜੂਗੀ ..
No comments:
Post a Comment