ਭੱਜੀ ਫਿਰਦੀ ਏ ਰੋਟੀ ਦੇ ਮਗਰ ਦੁਨੀਆਂ.........ਸੁਬਹ, ਸ਼ਾਮ, ਦੁਪਿਹਰ ਨੂੰ ਖਾਈ ਰੋਟੀ,
ਇਸ ਰੋਟੀ ਦਾ ਭੇਤ ਨਾ ਕੋਈ ਜਾਣੇ.......................ਕਿਥੋਂ ਆਈ ਤੇ ਕਿੰਨੇ ਬਣਾਈ ਰੋਟੀ,
ਕਿਹੜੇ ਜੱਟ ਨੇ ਰੋਟੀ ਦਾ ਬੀਜ ਬੋਇਆ...............ਕਿਹੜੇ ਖੇਤਜਮੀਨ ਚੋਂ ਆਈ ਰੋਟੀ,
ਆਦਮ, ਹਵਾ ਨੂੰ ਕੱਢ ਬਹਿਸ਼ਤ ਵਿੱਚੋਂ.................ਮਗਰ ਦੋਵਾਂ ਦੇ ਰੱਬ ਨੇ ਲਾਈ ਰੋਟੀ,
ਰੋਟੀ....ਰੱਬ ਦੀ ਧੀ ਹੈ ਸੁਖ ਲੱਧੀ...... ..................ਸਖੀ ਰੋਟ ਨਾਲ ਵਿਆਹੀ ਰੋਟੀ,
ਉਸ ਭੁੱਖੇ ਤੋਂ ਪੁੱਛ ਕੇ ਵੇਖ ਮਾਨਾਂ........................ਜਿਨੂੰ ਲੱਭੇ ਨੂੰ ਕਿਤੋਂ ਥਿਆਈ ਰੋਟੀ,
ਉਹ ਰੋਟੀ ਦੀ ਕਦਰ ਨੂੰ ਕੀ ਜਾਣੇ.......................ਜਿੰਨੇ ਹੱਥੀ ਨਾ ਆਪ ਕਮਾਈ ਰੋਟੀ,
ਸਾਰੇ ਧਰਮ ਉਸ ਬੰਦੇ ਨੂੰ ਨੇਕ ਮੰਨਦੇ....................ਜਿੰਨੇ ਹੱਕ ਹਲਾਲ ਦੀ ਖਾਈ ਰੋਟੀ,
ਰੱਬ ਵਰਗਾ ਸਖੀ ਸੁਲਤਾਨ ਹੈ ਨਈਂ.......................ਜਿੰਨੇ ਸਾਰੇ ਸੰਸਾਰ ਨੂੰ ਲਾਈ ਰੋਟੀ,
ਪਾਈ ਬੁਰਕੀ ਵੀ ਮੂੰਹ ਵਿੱਚੋਂ ਕੱਢ ਲੈਂਦਾ..............ਬਿਨਾਂ ਹੁਕਮ ਦੇ ਅੰਦਰ ਨਾ ਜਾਈ ਰੋਟੀ,
ਉਹਨਾਂ ਘਰਾਂ ਵਿੱਚ ਬਰਕਤਾਂ ਰਹਿੰਦੀਆਂ ਨੇ.................ਜਿੰਨਾਂ ਖੈਰ ਫਕੀਰ ਨੂੰ ਪਾਈ ਰੋਟੀ,
ਉਹਨੀ ਖਾਂਈ ਮਾਨਾਂ ਜਿੰਨੀ ਹਜਮ ਹੋ ਜਾਏ............ਰੋਟੀ ਕਾਹਦੀ ਜੇ ਹਜਮ ਨਾ ਆਈ ਰੋਟੀ,""
"
No comments:
Post a Comment